ਧੁਨ- ਭੋਲੇ ਦੀ ਬਰਾਤ ਚੜ੍ਹੀ
ਮੇਰਾ ਸਿੱਧ ਜੋਗੀ, ਬੈਠਾ ਵੇਖੋ ਸੱਜ ਧੱਜ ਕੇ l
ਮੇਰਾ ਦੁੱਧਾਧਾਰੀ, ਬੈਠਾ ਵੇਖੋ ਸੱਜ ਧੱਜ ਕੇ l
ਸਾਰਿਆਂ ਨੇ ਮੱਥੇ ਟੇਕੇ, ਰੱਜ ਰੱਜ ਕੇ,,,
ਸਿੱਧ ਜੋਗੀ, ਬੈਠਾ ਵੇਖੋ ਸੱਜ ਧੱਜ ਕੇ,
ਸਾਰਿਆਂ ਨੇ ਮੱਥੇ ਟੇਕੇ, ਰੱਜ ਰੱਜ ਕੇ l
ਸਾਰਿਆਂ ਨੇ, ਸਾਰਿਆਂ ਨੇ,
ਸਾਰਿਆਂ ਨੇ, ਭਗਤ ਪਿਆਰਿਆਂ ਨੇ,,,
ਮੇਰਾ ਸਿੱਧ ਜੋਗੀ, ਬੈਠਾ ਵੇਖੋ,,,,,,,,,,,,,
ਬਾਲਕ ਨਾਥ ਨੇ, ਰੌਣਕਾਂ ਲਾਈਆਂ l
ਗੁਫ਼ਾ ਤੇ ਵੱਜਦੀਆਂ, ਨੇ ਸ਼ਹਿਨਾਈਆਂ ll
ਢੋਲ ਛੈਣੇ ਥੱਕਦੇ ਨਾ, ਵੱਜ ਵੱਜ ਕੇ ll,
ਸਾਰਿਆਂ ਨੇ ਮੱਥੇ ਟੇਕੇ, ਰੱਜ ਰੱਜ ਕੇ,,,
ਮੇਰਾ ਸਿੱਧ ਜੋਗੀ, ਬੈਠਾ ਵੇਖੋ,,,,,,,,,,,,,
ਕੰਨੀ ਮੁੰਦਰਾਂ, ਸੂਰਤ ਭੋਲੀ l
ਹੱਥੀ ਚਿਮਟਾ, ਮੌਂਢੇ ਝੋਲੀ ll
ਵੰਡਦਾ ਮੁਰਾਦਾਂ ਵੇਖੋ, ਸੱਦ ਸੱਦ ਕੇ ll,
ਸਾਰਿਆਂ ਨੇ ਮੱਥੇ ਟੇਕੇ, ਰੱਜ ਰੱਜ ਕੇ,,,
ਮੇਰਾ ਸਿੱਧ ਜੋਗੀ ਬੈਠਾ ਵੇਖੋ,,,,,,,,,,,,,
ਰਾਜੂ ਵੀ, ਹਰਿਪੁਰੀਆ ਆਵੇ l
ਭੰਗੜੇ ਪੈਣ, ਸਲੀਮ ਵੀ ਗਾਵੇ ll
ਬੋਲਦੇ ਜੈਕਾਰੇ ਸਾਰੇ, ਗੱਜ ਵੱਜ ਕੇ ll,
ਸਾਰਿਆਂ ਨੇ ਮੱਥੇ ਟੇਕੇ, ਰੱਜ ਰੱਜ ਕੇ
ਮੇਰਾ ਸਿੱਧ ਜੋਗੀ ਬੈਠਾ ਵੇਖੋ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Comments
Post a Comment